ਲੰਡਨ ਤੋਂ ਛਪਣ ਵਾਲੇ ਅਖ਼ਬਾਰ ‘ਦਿ ਇਕਨਾਮਿਸਟ’ ਨੇ ਪੰਜ ਅਕਤੂਬਰ ਦੇ ਅੰਕ ‘ਚ ‘ਏਸ਼ੀਆ ਸੈਕਸ਼ਨ’ ‘ਚ ਇਕ ਲੇਖ ਪ੍ਰਕਾਸ਼ਤ ਕੀਤਾ ਹੈ। ਪੰਜ ਅਕਤੂਬਰ ਨੂੰ ਕਸ਼ਮੀਰ ‘ਚ ਲੱਗੀਆਂ ਪਾਬੰਦੀਆਂ ਅਤੇ ਸੰਚਾਰ ਮਾਧਿਅਮ ‘ਤੇ ਲੱਗੀ ਰੋਕ ਦੇ ਦੋ ਮਹੀਨੇ ਪੂਰੇ ਹੋ ਗਏ। ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦੇਣ ਵਾਲੇ ਆਰਟੀਕਲ 370 ਨੂੰ ਹਟਾਉਣ ਤੋਂ ਪਹਿਲਾਂ ਪੰਜ ਅੰਗਸਤ ਤੋਂ ਹੀ ਸੂਬੇ ‘ਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਸਨ। ਮੋਬਾਇਲ ਫੋਨ ਇੰਟਰਨੈੱਟ ‘ਤੇ ਕੰਟਰੋਲ ਦੇ ਨਾਲ ਹੀ ਉਥੇ ਵੱਡੀ ਗਿਣਤੀ ‘ਚ ਨੇਤਾਵਾਂ ਅਤੇ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ‘ਚ ਲਿਆ ਗਿਆ ਜਾਂ ਫਿਰ ਨਜ਼ਰਬੰਦ ਕਰ ਦਿੱਤਾ ਗਿਆ।

ਪਾਬੰਦੀਆਂ ਦੇ ਦੋ ਮਹੀਨੇ ਬਾਅਦ ਵੀ ਕਸ਼ਮੀਰ ਨਾਲ ਸੰਪਰਕ ਆਮ ਨਹੀਂ ਹੋ ਸਕਿਆ ਅਤੇ ਉਥੋਂ ਦੀ ਸਥਿਤੀ ਨੂੰ ਲੈ ਕੇ ਅਨਿਸਚਿਤਤਾ ਬਰਕਰਾਰ ਹੈ। ਇਨ੍ਹਾਂ ਦੋ ਮਹੀਨਿਆਂ ‘ਚ ਕਸ਼ਮੀਰ ‘ਚ ਜੋ ਕੁਝ ਹੋਇਆ, ਉਸ ‘ਤੇ ਅੰਤਰਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਵੀ ਲਗਾਤਾਰ ਬਣੀਆਂ ਹੋਈਆਂ ਸਨ। ਅੰਤਰਰਾਸ਼ਟਰੀ ਮੀਡੀਆ ਨੇ ਸ਼ੁਰੂਆਤ ਤੋਂ ਕਸ਼ਮੀਰ ਨਾਲ ਜੁੜੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਅਤੇ ਵਿਸਥਾਰ ਨਾਲ ਸੰਪਾਦਕੀ ਲੇਖ ਵੀ ਛਾਪੇ। ‘ਇਕਨਾਮਿਸਟ’ ਨੇ ਕਸ਼ਮੀਰ ਦੀ ਸਥਿਤੀ ‘ਤੇ ਆਪਣੇ ਇੱਕ ਲੇਖ ‘ਚ ਭਾਰਤੀ ਨਿਆਂ ਪਾਲਿਕਾ ਨੂੰ ਕੇਂਦਰ ‘ਚ ਰੱਖਦੇ ਹੋਏ ਲੱਗਭੱਗ 940 ਸ਼ਬਦਾਂ ‘ਚ ਇੱਕ ਲੇਖ ਛਾਪਿਆ ਹੈ।

ਇਸ ‘ਚ ਲਿਖਿਆ ਹੈ ਕਿ ਭਾਰਤ ਦੇ ਜਸਟਿਸ ਕਸ਼ਮੀਰ ‘ਚ ਹੋ ਰਹੇ ਮਾਹੌਲ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਉਥੇ ਹੀ ‘ਨਿਊ ਯਾਰਕ ਟਾਇਮਜ਼’ ਨੇ ‘he ‘.N. 3an’t 9gnore kashmir 1nymore ਸਿਰਲੇਖ ਦੇ ਨਾਲ ਇੱਕ ਸੰਪਾਦਕੀ ਪ੍ਰਕਾਸ਼ਤ ਕੀਤੀ ਹੈ ਅਤੇ ਲਿਖਿਆ ਹੈ ਕਿ ਜਦੋਂ ਤੋਂ ਭਾਰਤ ਹਿੰਦੂ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਸਲਿਮ ਬਹੁ-ਗਿਣਤੀ ਸੂਬੇ (ਜੰਮੂ-ਕਸ਼ਮੀਰ) ਦਾ ਵਿਸ਼ੇਸ਼ ਦਰਜਾ ਖ਼ਤਮ ਕੀਤਾ ਹੈ, ਉਦੋਂ ਤੋਂ ਉਨ੍ਹਾ ਦੀ ਸਰਕਾਰ ਨੇ ਉਥੇ ਕਰਫਿਊ ਲਾ ਰੱਖਿਆ ਹੈ ਅਤੇ ਲੱਗਭੱਗ 4000 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਹਿਰਾਸਤ ‘ਚ ਲਏ ਗਏ ਲੋਕਾਂ ‘ਚ ਵਕੀਲ ਅਤੇ ਪੱਤਰਵਾਰ ਵੀ ਸ਼ਾਮਲ ਹਨ। ਕਸ਼ਮੀਰੀਆਂ ਨੂੰ ਤੰਗ-ਪ੍ਰੇਸ਼ਾਨ ਅਤੇ ਉਨ੍ਹਾਂ ਨੂੰ ਕੁੱਟੇ ਮਾਰੇ ਜਾਣ ਵਰਗੇ ਗੰਭੀਰ ਦੋਸ਼ ਵੀ ਸਾਹਮਣੇ ਆਏ ਹਨ। ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ‘he night the soldiers came ਨਾਂਅ ਦੀ ਰਿਪੋਰਟ ਪ੍ਰਕਾਸ਼ਤ ਕੀਤੀ ਹੈ, ਜਿਸ ‘ਚ ਕੁਝ ਕਸ਼ਮੀਰੀ ਨੌਜਵਾਨਾਂ ਨੇ ਭਾਰਤੀ ਸੁਰੱਖਿਆ ਬਲਾਂ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਅਖ਼ਬਾਰ ਦਾ ਦਾਅਵਾ ਹੈ ਕਿ ਇਸ ਰਿਪੋਰਟ ਲਈ ਕਸ਼ਮੀਰ ਦੇ 13 ਪਿੰਡਾਂ ਦੇ 19 ਲੋਕਾਂ ਦਾ ਇੰਟਰਵਿਊ ਲਿਆ ਗਿਆ। ਅਖ਼ਬਾਰ ਲਿਖਦਾ ਹੈ, ‘ਮਨੁੱਖ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ

ਕਸ਼ਮੀਰ ਦੁਨੀਆ ਦੇ ਸਭ ਤੋਂ ਜ਼ਿਆਦਾ ਫੌਜੀ ਖੇਤਰਾਂ ‘ਚੋਂ ਇੱਕ ਹੈ, ਜਿੱਥੇ ਲੰਮੇ ਸਮੇਂ ਤੋਂ ਆਜ਼ਾਦੀ ਜਾਂ ਪਾਕਿਸਤਾਨ ‘ਚ ਸ਼ਾਮਲ ਹੋਣ ਦੀ ਮੰਗ ਚੱਲ ਰਹੀ ਹੈ। ਜਿਸ ਦਾ ਨਤੀਜਾ ਭਾਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਰੂਪ ‘ਚ ਦੇਖਣ ਨੂੰ ਮਿਲਦਾ ਹੈ।’ ਸੰਯੁਕਤ ਅਰਬ ਅਮੀਰਾਤ ਤੋਂ ਛਪਣ ਵਾਲੇ ਅਖ਼ਬਾਰ ‘ਗਲਫ਼ ਨਿਊਜ਼’ ਨੇ ਤਣਾਅ ਅਤੇ ਪਾਬੰਦੀਆਂ ਦੇ ਹਾਲਾਤ ‘ਚ ਕਸ਼ਮੀਰੀ ਬੱਚਿਆਂ ਦੀ ਜ਼ਿੰਦਗੀ ‘ਤੇ ਅਧਾਰਤ ਇੱਕ ਫੋਟੋ ਸਟੋਰੀ ਨੂੰ ਆਪਣੀ ਵੈੱਬਸਾਇਟ ‘ਤੇ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਹੈ। ਇਨ੍ਹਾਂ ‘ਚੋਂ ਇੱਕ ਤਸਵੀਰ ‘ਚ ਸਕੂਲ, ਕਾਲਜ ਬੰਦ ਹੋਣ ਕਾਰਨ ਬੱਚੇ ਇੱਕ ਸਥਾਨਕ ਮਸਜਿਦ ‘ਚ ਪੜ੍ਹਾਈ ਕਰਦੇ ਦਿਖਾਈ ਦੇ ਰਹੇ ਹਨ। ਇੱਕ ਦੂਜੀ ਤਸਵੀਰ ‘ਚ ਛੇ ਸਾਲ ਦੀ ਬੱਚੀ ਦਿਖਾਈ ਦੇ ਰਹੀ ਹੈ, ਜਿਸ ਦੀ ਸੱਜੀ ਅੱਖ ‘ਚ ਰਬੜ ਦੀ ਗੋਲੀ ਨਾਲ ਜ਼ਖ਼ਮ ਹੋਇਆ ਹੈ।

Leave a comment

Your email address will not be published. Required fields are marked *